ਖਾ ਲਓ ਸਵਦੇਸ਼ੀ-ਪਤੰਜਲੀ ਦੇ ਸ਼ਹਿਦ ਅਤੇ ਬਿਸਕੁਟ ਜਾਂਚ ‘ਚ ਹੋਏ ਫੇਲ !!

Share

ਰਾਮਦੇਵ ਦੀ ਕੰਪਨੀ ਪਤੰਜਲੀ ਦੇ ਸ਼ਹਿਦ ਅਤੇ ਬਿਸਕੁਟ ਰਾਜ ਦੇ ਖੁਰਾਕ ਅਤੇ ਦਵਾਈ ਵਿਭਾਗ ਦੀ ਜਾਂਚ ‘ਚ ਮਾਨਕ ਦੇ ਅਨੁਰੂਪ ਨਹੀਂ ਪਾਏ ਗਏ ਹਨ। ਖੁਰਾਕ ਅਤੇ ਦਵਾਈ ਵਿਭਾਗ ਦੇ ਉੱਪ ਕਮਿਸ਼ਨ ਡਾ. ਅਸ਼ਵਨੀ ਦੇਵਾਂਗਨ ਨੇ ਇੱਥੇ ਦੱਸਿਆ ਕਿ ਪਤੰਜਲੀ ਦੇ ਤਿੰਨ ਉਤਪਾਦ ਬਿਸਕੁਟ, ਸ਼ਹਿਦ ਅਤੇ ਕੁਕੀਜ਼ ਦੇ ਸੈਂਪਲ ਰਾਜਧਾਨੀ ਦੀਆਂ 2 ਵੱਖ-ਵੱਖ ਦੁਕਾਨਾਂ ਤੋਂ ਲਏ ਗਏ ਸਨ, ਜਿਨ੍ਹਾਂ ਦੀ ਜਾਂਚ ਪ੍ਰਯੋਗਸ਼ਾਲਾ ‘ਚ ਕੀਤੀ ਗਈ ਤਾਂ ਤਿੰਨਾਂ ਉਤਪਾਦ ਮਾਨਕ ਦੇ ਅਨੁਰੂਪ ਨਹੀਂ ਪਾਏ ਗਏ।

ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਉਤਪਾਦਾਂ ਦੀ ਪੈਕਿੰਗ ‘ਚ ਜੋ ਦਾਅਵੇ ਕੀਤੇ ਗਏ ਹਨ ਜਾਂਚ ‘ਚ ਉਹ ਸਾਰੇ ਭਰਮੀ ਪਾਏ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਖੁਰਾਕ ਅਤੇ ਦਵਾਈ ਵਿਭਾਗ ਇਸ ਮਾਮਲੇ ‘ਚ ਹੁਣ ਕੰਪਨੀ ਦੇ ਖਿਲਾਫ ਖੁਰਾਕ ਸੁਰੱਖਿਆ ਐਕਟ ਦੇ ਅਧੀਨ ਮਿਸ ਲੀਡਿੰਗ ਅਤੇ ਮਿਸ ਬ੍ਰਾਂਡਿੰਗ ਦਾ ਮੁਕੱਦਮਾ ਦਰਜ ਕਰਵਾਏਗੀ। ਇਸ ਦੇ ਨਾਲ ਹੀ ਦੋਹਾਂ ਵਪਾਰੀਆਂ ਦੀ, ਜਿਨ੍ਹਾਂ ਦੇ ਇੱਥੋਂ ਸੈਂਪਲ ਲਏ ਗਏ ਹਨ, ਉਨ੍ਹਾਂ ਨੂੰ ਵੀ ਨੋਟਿਸ ਜਾਰੀ ਕੀਤੀ ਜਾਵੇਗੀ।

 

ਉਨ੍ਹਾਂ ਨੇ ਕਿਹਾ ਕਿ ਵਪਾਰੀਆਂ ਨੂੰ ਪੱਖ ਰੱਖਣ ਲਈ ਨਿਯਮ ਅਨੁਸਾਰ ਇਕ ਮਹੀਨੇ ਦਾ ਸਮਾਂ ਦਿੱਤਾ ਜਾਵੇਗਾ। ਇਕ ਪ੍ਰਸ਼ਨ ਦੇ ਉੱਤਰ ‘ਚ ਕਿਹਾ ਕਿ ਵਪਾਰੀਆਂ ਨੂੰ ਜੇਕਰ ਇੱਥੋਂ ਦੀ ਪ੍ਰਯੋਗਸ਼ਾਲਾ ਜਾਂਚ ‘ਤੇ ਕੋਈ ਸ਼ੱਕ ਹੈ ਜਾਂ ਉਹ ਉਸ ਤੋਂ ਸੰਤੁਸ਼ਟ ਨਹੀਂ ਹੈ ਤਾਂ ਉਹ ਰਾਸ਼ਟਰੀ ਪ੍ਰਯੋਗਸ਼ਾਲਾ ਕੋਲਕਾਤਾ ਤੋਂ ਜਾਂਚ ਕਰਵਾਉਣ ਲਈ ਆਜ਼ਾਦ ਹੈ।

 

ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਦੇ ਕਈ ਉਤਪਾਦ ਕਵਾਲਿਟੀ ਟੈਸਟ ‘ਚ ਫੇਲ ਹੋ ਗਏ ਹਨ। ਉੱਤਰਾਖੰਡ ਦੀ ਲੈਬ ‘ਚ ਪਤੰਜਲੀ ਉਤਪਾਦ ਦੇ ਟੈਸਟ ਕੀਤੇ ਗਏ ਸਨ। ਹਿੰਦੁਸਤਾਨ ਟਾਈਮਸ ਦੀ ਇਕ ਰਿਪੋਰਟ ਦੇ ਮੁਤਾਬਕ ਆਰ.ਟੀ.ਆਈ. ਦੇ ਤਹਿਤ ਮਿਲੇ ਜਵਾਬ ‘ਚ ਇਹ ਜਾਣਕਾਰੀ ਦਿੱਤੀ ਗਈ ਹੈ।ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਆਰਮੀ ਕੰਨਟੀਨ ਨੇ ਵੀ ਪਤੰਜਲੀ ਦੇ ਆਂਵਲਾ ਜੂਸ ‘ਤੇ ਪਾਬੰਦੀ ਲਗਾ ਦਿੱਤੀ ਸੀ।

Share

Leave a Reply

Your email address will not be published. Required fields are marked *