ਗੌਂਡਰ ਤੇ ਸੇਖੋਂ ਦਾ ਸਾਥੀ ਗੈਂਗਸਟਰ ਰਮਨਜੀਤ ਰੋਮੀ ਚिੜਆ ਪੁिਲਸ ਹॅਥੇ

News

Share

ਜੇਲ੍ਹ ਬ੍ਰੇਕ ਕਾਂਡ ਦੌਰਾਨ ਭੱਜੇ ਅਤੇ ਲੰਗੀ 26 ਜਨਵਰੀ ਨੂੰ ਪੰਜਾਬ ਪੁਲਿਸ ਹੱਥੋਂ ਪੰਜਾਬ-ਰਾਜਸਥਾਨ ਬਾਡਰ ‘ਤੇ ਮਾਰੇ ਗਏ ਖਤਰਨਾਕ ਗੈਂਗਸਟਰ ਵਿੱਕੀ ਗੌਂਡਰ ਦਾ ਸਾਥੀ ਰਮਨਜੀਤ ਰੋਮੀ ਜੋ ਕਿ ਗੌਂਡਰ ਅਤੇ ਉਸਦੇ ਸਾਥੀਆਂ ਨੂੰ ਵਿਦੇਸ਼ ‘ਚ ਬੈਠ ਕੇ ਹਰ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕਰਦਾ ਸੀ, ਅੱਜ ਹਾਂਗਕਾਂਗ ਪੁਲਿਸ ਵੱਲੋਂ ਫੜ੍ਹ ਲਿਆ ਗਿਆ ਹੈ। ਰਮਨਜੀਤ ਸਿੰਘ ਰੋਮੀ ਨੂੰ ਇੰਟਰਪੋਲ ਵਲੋਂ ਹਾਂਗਕਾਂਗ ਵਿਚ ਪੁਲਿਸ ਦੀ ਸਹਾਇਤਾ ਨਾਲ ਗ੍ਰਿਫਤਾਰ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ। ਰਮਨਜੀਤ ਰੋਮੀ ਪੰਜਾਬੀ ਦੇ ਗੈਂਗਸਟਰਾਂ ਦਾ ਧੁਰਾ ਮੰਨਿਆ ਜਾਂਦਾ ਹੈ।

punjabGangster Ramandeep Romi arrested

ਸੂਤਰਾਂ ਅਨੁਸਾਰ ਪੰਜਾਬ ਵਿਚਲੇ ਗੈਂਗਸਟਰਾਂ ਨੂੰ ਵਿਦੇਸ਼ਾਂ ਤੋਂ ਮਦਦ ਰਮਨਜੀਤ ਰੋਮੀ ਵਲੋਂ ਹੀ ਦਿੱਤੀ ਜਾਂਦੀ ਸੀ ਅਤੇ ਨਾਭਾ ਜੇਲ ਬ੍ਰੇਕਿੰਗ ਕਾਂਡ ਵਿਚ ਵੀ ਰਮਨਜੀਤ ਰੋਮੀ ਦੀ ਅਹਿਮ ਭੂਮਿਕਾ ਮੰਨੀ ਜਾ ਰਹੀ ਸੀ। ਪੰਜਾਬ ਪੁਲਿਸ ਦੇ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਹਾਂਗਕਾਂਗ ਪੁਲਿਸ ਵੱਲੋਂ ਰਮਨਜੀਤ ਰੋਮੀ ਦੀ ਗ੍ਰਿਫ਼ਤਾਰੀ ਦੀ ਸੂਚਨਾ ਦਿੱਤੀ ਗਈ ਹੈ ਅਤੇ ਹੁਣ ਪੰਜਾਬ ਪੁਲਿਸ ਵਿਭਾਗ ਵੱਲੋਂ ਗੈਂਗਸਟਰ ਰਮਨਜੀਤ ਰੋਮੀ ਨੂੰ ਹਾਂਗਕਾਂਗ ਤੋਂ ਪੰਜਾਬ ਲੈ ਕੇ ਆਉਣ ਦੀ ਕਾਰਵਾਈ ਆਰੰਭ ਕੀਤੀ ਜਾ ਰਹੀ ਹੈ। ਗੈਂਗਸਟਰ ਰੋਮੀ ਨੂੰ ਜਲਦ ਹੀ ਭਾਰਤ ਦੀ ਹਵਾਲਗੀ ਮਿਲ ਜਾਵੇਗੀ ਅਤੇ ਪੰਜਾਬ ਪੁਲਿਸ ਨੂੰ ਰੋਮੀ ਤੋਂ ਕਈ ਹਮ ਖੁਲਾਸੇ ਹੋਣ ਦੀ ਸੰਭਾਵਨਾ ਹੈ।punjabਦੱਸ ਦੇਈਏ ਕਿ ਹਾਂਗ ਕਾਂਗ ਸਥਿਤ ਰਮਨਜੀਤ ਸਿੰਘ ਰੋਮੀ ਨੂੰ ਜੂਨ 2016 ਵਿਚ ਨਾਭਾ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਰਮਨਜੀਤ ਰੋਮੀ ਅਤੇ ਉਸਦੇ ਸਾਥੀਆਂ ਕੋਲੋਂ ਚੋਰੀ ਹੋਈਆਂ ਕਾਰਾਂ, ਇਕ ਪਿਸਤੌਲ ਅਤੇ ਜਾਅਲੀ ਕਰੈਡਿਟ ਕਾਰਡ ਬਰਾਮਦ ਕੀਤੇ ਗਏ ਸਨ। ਪੁਲਿਸ ਵਿਭਾਗ ਨੇ ਉਸ ਨੂੰ ਭਾਰਤੀ ਪੀਨਲ ਕੋਡ ਅਤੇ ਆਰਮਸ ਐਕਟ ਦੀਆਂ ਧਾਰਾਵਾਂ ਤਹਿਤ ਗ੍ਰਿਫ਼ਤਾਰ ਕੀਤਾ ਸੀ। ਨਾਭਾ ਪੁਲਿਸ ਵੱਲੋਂ ਰੋਮੀ ਦੇ ਪਾਸਪੋਰਟ ਨੂੰ ਜ਼ਬਤ ਕਰ ਲਿਆ ਗਿਆ ਸੀ। ਬਾਅਦ ਵਿੱਚ ਰੋਮੀ ਨੂੰ ਜ਼ਮਾਨਤ ਦਿੱਤੀ ਗਈ ਸੀ ਅਤੇ ਪਿਛਲੇ ਸਾਲ ਅਗਸਤ ‘ਚ ਉਹ ਦੇਸ਼ ਤੋਂ ਬਾਹਰ ਭੱਜ ਗਿਆ ਸੀ।

punjabGangster Ramandeep Romi arrested

ਉਹ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋਂ ਅਤੇ ਹੋਰਾਂ ਨਾਲ ਸੰਪਰਕ ਵਿਚ ਰਿਹਾ ਸੀ ਅਤੇ ਉਸਨੇ 27 ਨਵੰਬਰ ਨੂੰ ਨਾਭਾ ਜੇਲ੍ਹ ਵਿੱਚੋਂ ਭੱਜਣ ‘ਚ ਵਿਚ ਉਨ੍ਹਾਂ ਦੀ ਮਦਦ ਕੀਤੀ। ਪੁਲਿਸ ਵਿਭਾਗ ਦਾ ਮੰਨਣਾ ਹੈ ਕਿ ਰਮਨਜੀਤ ਰੋਮੀ, ਗੈਂਗਸਟਰ ਵਿੱਕੀ ਗੌਂਡਰ ਅਤੇ ਪ੍ਰੇਮ ਲਾਹੌਰੀਆ ਦੇ ਆਖ਼ਰੀ ਸਮੇਂ ਤਕ ਉਨ੍ਹਾਂ ਦੇ ਸੰਪਰਕ ਵਿਚ ਸੀ। ਰੋਮੀ ਨੂੰ ਪੰਜਾਬ ਦੇ ਹੋਰ ਗੈਂਗਸਟਰਾਂ ਬਾਰੇ ਜਾਣਕਾਰੀ ਹੋਣ ਦੀ ਸੰਭਾਵਨਾ ਹੈ। ਪੰਜਾਬ ਪੁਲਿਸ ਨੇ ਰੋਮੀ ਨੂੰ ਭਾਰਤ ਲਿਆਉਣ ਦੀ ਕਾਰਵਾਈ ਅਰੰਭ ਦਿੱਤੀ ਹੈ ਅਤੇ ਗੈਂਗਸਟਰ ਨੂੰ ਹਾਂਗਕਾਂਗ ਪੁਲਿਸ ਤੋਂ ਆਪਣੀ ਕਸਟਡੀ ‘ਚ ਲੈਣ ਦੀ ਪੂਰੀ ਤਿਆਰੀ ਕਰ ਲਈ ਹੈ।punjab

Share

Leave a Reply

Your email address will not be published. Required fields are marked *