ਜਦੋਂ ‘ਇੱਜਤਾਂ ਬਚਾਉਣ ਖਾਤਿਰ’ ਹੱਥੀਂ ਕਤਲ ਕਰਨੀਆਂ ਪਈਆਂ ਧੀਆਂ !!

News Video

Share

 

ਜਿਵੇਂ-ਜਿਵੇਂ ਭਾਰਤ ਦੀ ਵੰਡ ਦੀ ਕਹਾਣੀ ਦੀ ਤੰਦ ਸੁਲਝਾਉਣ ਦੀ ਕੋਸ਼ਿਸ਼ ਕਰੋ,ਇਹ ਹੋਰ ਉਲਝ ਜਾਂਦੀ ਹੈ। ਸੋਚ ਇੰਨੀ ਬੇਵਸੀ, ਲਾਚਾਰੀ ਅਤੇ ਨਾਉਮੀਦੀ ਨਾਲ ਭਰ ਜਾਂਦੀ ਹੈ ਕਿ ਕਦੇ ਤਾਂ ਭੁੱਬਾਂ ਮਾਰ ਕੇ ਰੋਣ ਨੂੰ ਦਿਲ ਕਰਦਾ ਹੈ ਅਤੇ ਕਦੇ-ਕਦੇ ਦਿਲ ‘ਚ ਹਉਕਾ ਉਠਦਾ ਹੈ ਕਿ ਕਾਸ਼! ਘੜੀ ਦੀਆਂ ਸੂਈਆਂ ਪਿਛਾਂਹ ਵੱਲ ਨੂੰ ਮੁੜ ਜਾਣ ਅਤੇ ਫਿਰ ਇਕ-ਇਕ ਗਲਤੀ ਨੂੰ ਬਦਲਿਆ ਜਾ ਸਕੇ, ਪਰ ਇੰਝ ਹੁੰਦਾ ਕਿਥੇ ਹੈ?

 

ਪੰਜਾਬ ਦੇ ਬਟਵਾਰੇ ਸਮੇਂ ਮਾਰਚ 1947 ਤੋਂ ਹੋ ਰਹੇ ਫਿਰਕੂ ਫਸਾਦਾਂ ਵਿਚ ਔਰਤਾਂ ਨੇ ਬਹੁਤ ਦੁੱਖ ਅਤੇ ਮੁਸੀਬਤਾਂ ਝੱਲੀਆਂ ਹਨ। ਕਈਆਂ ਨੇ ਆਪਣੀ ਪੱਤ ਅਤੇ ਇੱਜ਼ਤ ਬਚਾਉਣ ਲਈ ਖੂਹਾਂ ਵਿਚ ਛਾਲਾਂ ਮਾਰੀਆਂ। ਕਈ ਆਪਣੇ ਹੀ ਮਰਦਾਂ ਹੱਥੋਂ ਸ਼ਹੀਦ ਹੋਈਆਂ ਤਾਂ ਜੋ ਦੁਸ਼ਮਣਾਂ ਦੇ ਹੱਥ ਨਾ ਆ ਸਕਣ। ਫਿਰ ਵੀ ਹਜ਼ਾਰਾਂ ਇਸਤਰੀਆਂ ਅਗਵਾ ਹੋਈਆਂ ਅਤੇ ਬਲਾਤਕਾਰ ਦਾ ਸ਼ਿਕਾਰ ਹੋਈਆਂ।

 

ਭਾਰਤ ਸਰਕਾਰ ਦੇ ਅੰਕੜਿਆਂ ਅਨੁਸਾਰ 30 ਹਜ਼ਾਰ ਤੋਂ ਵੱਧ ਇਸਤਰੀਆਂ ਪਾਕਿਸਤਾਨ ਵਿਚ ਅਗਵਾ ਹੋਈਆਂ। ਇਸ ਤੋਂ ਇਲਾਵਾ ਅਨੇਕਾਂ ਇਹੋ ਜਿਹੀਆਂ ਇਸਤਰੀਆਂ ਵੀ ਹਨ, ਜਿਨ੍ਹਾਂ ਦੇ ਵਾਰਸਾਂ ਜਾਂ ਮਾਪਿਆਂ ਨੇ ਸ਼ਰਮ ਦੇ ਮਾਰੇ ਗਵਾਚੀਆਂ ਇਸਤਰੀਆਂ ਦੀ ਕਿਸੇ ਥਾਂ ਸੂਚਨਾ ਤੱਕ ਨਹੀਂ ਦਿੱਤੀ। ਇਸ ਤਰ੍ਹਾਂ ਦੀਆਂ ਗਵਾਚੀਆਂ ਇਸਤਰੀਆਂ ਦਾ ਅੰਦਾਜ਼ਾ ਲਗਾਉਣਾ ਅਸੰਭਵ ਹੈ।

 

ਪੰਜਾਬ ਵਿਚ ਫਿਰਕੂ ਫਸਾਦ, ਮਾਰਚ 1947 ਤੋਂ ਰਾਵਲਪਿੰਡੀ ਵਿਚ ਆਰੰਭ ਹੋਇਆ। ਇਸ ਇਲਾਕੇ ਵਿਚ ਮੁਸਲਮਾਨਾਂ ਦਾ ਜ਼ੋਰ ਸੀ। ਰਾਵਲਪਿੰਡੀ ਜ਼ਿਲ੍ਹੇ ਵਿਚ ਦੌਰਾ ਕਰਕੇ ਲਾਰਡ ਮਾਊਾਟ ਬੈਂਟਨ ਨੇ ਆਪਣੀ ਖੁਫੀਆ ਰਿਪੋਰਟ ਅੰਗਰੇਜ਼ੀ ਸਰਕਾਰ ਨੂੰ ਭੇਜੀ ਤੇ ਲਿਖਿਆ, ‘The whole 8indu and Sikh part is absolutely wreck as though it has been subjected to air raid.’ ਹਰ ਫਿਰਕੂ ਫਸਾਦ ਵਿਚ ਔਰਤਾਂ ‘ਤੇ ਜਬਰ ਜ਼ੁਲਮ ਹੁੰਦਾ ਰਿਹਾ। ਕਈ ਔਰਤਾਂ ਨੇ ਆਪਣੀ ਅਣਖ ਅਤੇ ਇੱਜ਼ਤ ਬਚਾਉਣ ਲਈ ਖੂਹਾਂ ਵਿਚ ਛਾਲਾਂ ਮਾਰ ਦਿੱਤੀਆਂ। ਇਹ ਗੱਲ ਆਮ ਲੋਕਾਂ ਦੇ ਮੰਨਣ ਵਿਚ ਨਹੀਂ ਆਉਂਦੀ ਪਰ ਇਹ ਸੱਚ ਹੈ।

 

ਪੰਡਤ ਜਵਾਹਰ ਲਾਲ ਨਹਿਰੂ ਨੇ 14 ਮਾਰਚ, 1947 ਨੂੰ ਰਾਵਲਪਿੰਡੀ ਦਾ ਦੌਰਾ ਕੀਤਾ ਤੇ ਪਿੰਡ ਥੋਹਾ ਖ਼ਾਲਸਾ ਵਿਚ ਜਦੋਂ ਗਏ ਤਾਂ ਲੋਕਾਂ ਕਿਹਾ ਕਿ ਇਥੇ ਇਕ ਖੂਹ ਵਿਚ ਔਰਤਾਂ ਨੇ ਛਾਲਾਂ ਮਾਰੀਆਂ। ਹਰ ਕੋਈ ਇਸ ਗੱਲ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਣ ਲੱਗਾ। ਉਨ੍ਹਾਂ ਨਾਲ ਪ੍ਰੈੱਸ ਫੋਟੋਗ੍ਰਾਫ਼ਰ ਸਨ, ਉਨ੍ਹਾਂ ਫਲੈਸ਼ ਲਾਈਟ ਸੁੱਟ ਕੇ ਖੂਹ ਦੀ ਫੋਟੋ ਲਈ, ਖੂਹ ਵਿਚ ਡੁੱਬੀਆਂ ਔਰਤਾਂ ਦੇ ਅੰਗ 4-3ompose ਹੋਏ ਨਜ਼ਰੀ ਆਉਂਦੇ ਸਨ। ਅਗਸਤ 1947 ਤੇ ਸਤੰਬਰ 1947 ਦੇ ਫਿਰਕੂ ਫਸਾਦਾਂ ਵਿਚ ਔਰਤਾਂ ਦਾ ਬਹੁਤ ਨੁਕਸਾਨ ਹੋਇਆ। ਭਾਰਤ ਸਰਕਾਰ ਤੇ ਪਾਕਿਸਤਾਨ ਸਰਕਾਰ ਨੂੰ ਕੋਈ ਅੰਦਾਜ਼ਾ ਹੀ ਨਹੀਂ ਸੀ ਕਿ ਕਿੰਨੇ ਕੁ ਹਜ਼ਾਰ ਔਰਤਾਂ ਅਗਵਾ ਕੀਤੀਆਂ ਗਈਆਂ।  ਕਿੰਨੇ ਕੁ ਹਜ਼ਾਰ ਔਰਤਾਂ ਦਾ ਸਤ ਭੰਗ ਹੋਇਆ ਤੇ ਕਿੰਨੀਆਂ ਕੁ ਔਰਤਾਂ ਮਾਰੀਆਂ ਗਈਆਂ।

 

 

 

 

 

 

 

 

 

 

 

 

 

Share

Leave a Reply

Your email address will not be published. Required fields are marked *