ਜੂਨੀਅਰ ਟਰੂਡੋ ਦੀ ਆਹ ਵੀਡੀਉ ਦੇਖ ਸਾਰਿਆਂ ਨੂੰ ਆਪਣੇ ਬਚਪਨ ਯਾਦ ਆ ਜਾਊ

News

Share

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਪੂਰੇ ਪਰਿਵਾਰ ਨਾਲ ਭਾਰਤ ਦੇ 7 ਦਿਨਾ ਦੌਰੇ ‘ਤੇ ਹਨ। ਜਸਟਿਨ ਟਰੂਡੋ ਆਪਣੇ ‘ਕੂਲ’ ਅੰਦਾਜ਼ ਲਈ ਦੁਨੀਆ ਭਰ ‘ਚ ਪ੍ਰਸਿੱਧ ਹਨ ਪਰ ਭਾਰਤ ਆਉਣ ‘ਤੇ ਸਾਰਿਆਂ ਦੀਆਂ ਨਜ਼ਰਾਂ ਪੀ. ਐੱਮ. ਟਰੂਡੋ ਦੇ ਛੋਟੇ ਬੇਟੇ ਹੈਡਰੀਨ ‘ਤੇ ਹਨ। ਹੈਡਰੀਨ ਦੀ ਕਿਊਟਨੈੱਸ ਦੇ ਚਲਦਿਆਂ ਅਕਸਰ ਇੰਟਰਨੈੱਟ ‘ਤੇ ਸੁਰਖੀਆਂ ‘ਚ ਰਹਿਣ ਵਾਲਾ ਕਰੀਨਾ ਕਪੂਰ ਤੇ ਸੈਫ ਅਲੀ ਖਾਨ ਦਾ ਬੇਟਾ ਤੈਮੂਰ ਵੀ ਪਿੱਛੇ ਰਹਿ ਗਿਆ ਹੈ।

ਕੈਨੇਡੀਅਨ ਪੀ. ਐੱਮ. ਆਪਣੇ ਪਰਿਵਾਰ ਨਾਲ ਅੰਮ੍ਰਿਤਸਰ ‘ਚ ਜਦੋਂ ਜਹਾਜ਼ ‘ਚੋਂ ਉਤਰ ਰਹੇ ਸਨ, ਹੈਡਰੀਨ ਨੇ ਮੁੜ ਇਕ ਅਜਿਹੀ ਹਰਕਤ ਕੀਤੀ ਕਿ ਸਾਰਿਆਂ ਦੀਆਂ ਨਜ਼ਰਾਂ ਇਸ ਛੋਟੇ ਉਸਤਾਦ ‘ਤੇ ਹੀ ਟਿਕ ਗਈਆਂ। ਏ. ਐੱਨ. ਆਈ. ਵਲੋਂ ਲਈ ਗਈ ਇਸ ਵੀਡੀਓ ‘ਚ ਕੈਨੇਡੀਅਨ ਪੀ. ਐੱਮ. ਜਦੋਂ ਆਪਣੇ ਪਰਿਵਾਰ ਨਾਲ ਹੇਠਾਂ ਉਤਰਨ ਲੱਗੇ ਤਾਂ ਉਨ੍ਹਾਂ ਦੀ ਪਤਨੀ ਨੇ ਛੋਟੇ ਬੇਟੇ ਦਾ ਹੱਥ ਫੜਨ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਹੱਥ ਫੜਨ ਤੋਂ ਮਨ੍ਹਾ ਕਰ ਦਿੱਤਾ।

ਨਾਲ ਹੀ ਉਹ ਉਸ ਤੋਂ ਪਹਿਲਾਂ ਜਹਾਜ਼ ‘ਚੋਂ ਉਤਰਨ ਸਮੇਂ ਆਪਣੇ ਭਰਾ ਵੱਲ ਇਸ਼ਾਰਾ ਕਰਦਾ ਦਿਖਿਆ। ਅਖੀਰ ‘ਚ ਟਰੂਡੋ ਪਰਿਵਾਰ ਹੈਡਰੀਨ ਨੂੰ ਇਕੱਲਿਆਂ ਛੱਡ ਕੇ ਹੇਠਾਂ ਉਤਰ ਗਿਆ ਤੇ ਹੈਡਰੀਨ ਬਾਅਦ ‘ਚ ਇਕੱਲਾ ਹੇਠਾਂ ਉਤਰਿਆ। ਭਾਰਤ ਆਉਣ ‘ਤੇ ਸਾਰਿਆਂ ਦੀਆਂ ਨਜ਼ਰਾਂ ਪ੍ਰਧਾਨ ਮੰਤਰੀ ਟਰੂਡੋ ਦੇ ਛੋਟੇ ਬੇਟੇ ਹੈਡਰੀ ‘ਤੇ ਹਨ।  ਸਿਰਫ ਪ੍ਰਧਾਨ ਮੰਤਰੀ ਹੀ ਨਹੀਂ ਬਲਕਿ ਹੈਡਰੀ ਦੀ ਮਾਸੂਮੀਅਤ ਦੇ ਚਲਦਿਆਂ ਹਮੇਸ਼ਾ ਇੰਟਰਨੈਟ ‘ਤੇ ਸੁਰਖੀਆਂ ਵਿਚ ਰਹਿਣ ਵਾਲਾ ਕਰੀਨਾ ਕਪੂਰ ਤੇ ਸੈਫ਼ ਅਲੀ ਖਾਨ ਦਾ ਬੇਟਾ ਤੈਮੂਰ ਵੀ ਪਿੱਛੇ ਰਹਿ ਗਿਆ।

 

ਇੰਟਰਨੈਟ ਦੀ ਵਰਤੋਂ ਕਰਨ ਵਾਲੇ ਅੱਜਕਲ੍ਹ ਇਨ੍ਹਾਂ ਦੋਵੇਂ ਬੱਚਿਆਂ ਤੋਂ ਕੌਣ ਜ਼ਿਆਦਾ ਸੋਹਣਾ ਹੈ, ਵਰਗੀਆਂ ਗੱਲਾਂ ਕਰ ਰਹੇ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਆਪਣੇ ਪਰਿਵਾਰ ਨਾਲ ਅੰਮ੍ਰਿਤਸਰ ਵਿਖੇ ਜਿਵੇਂ ਹੀ ਜਹਾਜ਼ ਤੋਂ ਉਤਰ ਰਹੇ ਸਨ ਤਾਂ ਹੈਡਰੀ ਨੇ ਇੱਕ ਅਜਿਹੀ ਹਰਕਤ ਕੀਤੀ ਕਿ ਸਾਰਿਆਂ ਦੀਆਂ ਨਜ਼ਰਾਂ ਇਸ ਛੋਟੇ ਉਸਤਾਦ ‘ਤੇ ਚਲੀਆਂ ਗਈਆਂ।

 

ਇਕ ਵੀਡੀਓ ਵਿਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਦੋਂ ਪਰਿਵਾਰ ਨਾਲ ਹੇਠਾਂ ਉਤਰ ਰਹੇ ਸੀ ਤਾਂ ਉਨ੍ਹਾਂ ਦੀ ਪਤਨੀ ਨੇ ਛੋਟੇ ਬੇਟੇ ਦਾ ਹੱਥ ਫੜਨ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਹੱਥ ਫੜਾਉਣ ਤੋਂ ਮਨ੍ਹਾ ਕਰ ਦਿੱਤਾ। ਇਸ ਤਰ੍ਹਾਂ ਟਰੂਡੋ ਪਰਿਵਾਰ ਹੈਡਰੀ ਨੂੰ ਇਕੱਲਾ ਛੱਡ ਕੇ ਹੇਠਾਂ ਉਤਰ ਆਏ ਅਤੇ ਉਹ ਆਪ ਹੀ ਹੇਠਾਂ ਉਤਰ ਆਇਆ।

Share

Leave a Reply

Your email address will not be published. Required fields are marked *