ਪਹਿਚਾਣੋ !! ਇਹ ਹਨ ਭਾਰਤ ਦੇ ‘ਅਸਲੀ ਅੱਤਵਾਦੀ’

News

Share

ਜੇ ਤੁਹਾਨੂੰ ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ ਵੇਖਦੇ ਰਹਿਣ ਲਾਏ ਸਾਡਾ ਫੇਸਬੁੱਕ ਪੇਜ਼ ਲਾਇਕ ਕਰੋ ਜੀ ਜਰੂਰ ਲਾਇਕ ਕਰੋ ,ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਜੀ


ਜੰਮੂ ਕਸ਼ਮੀਰ ਦੇ ਕਠੂਆ ਦੇ ਰਸਾਨਾ ਪਿੰਡ ‘ਚ 8 ਸਾਲ ਦੀ ਬੱਚੀ ਨਾਲ ਹੈਵਾਨੀਅਤ ਦਿਖਾਉਂਦੇ ਹੋਏ ਰੇਪ ਅਤੇ ਹੱਤਿਆ ਮਾਮਲੇ ‘ਚ ਪੁਲਸ ਨੇ 8 ਦੋਸ਼ੀਆਂ ਨੂੰ ਕਾਬੂ ਕੀਤਾ ਹੈ।

ਦੱਸਣਾ ਚਾਹੁੰਦੇ ਹਾਂ ਕਿ ਇਸ ‘ਚ ਰਿਟਾਇਰਡ ਸਰਕਾਰੀ ਕਰਮਚਾਰੀ ਅਤੇ ਵਿਸ਼ੇਸ਼ ਪੁਲਸ ਅਧਿਕਾਰੀ ਵੀ ਸ਼ਾਮਲ ਹਨ। ਜੰਮੂ-ਕਸ਼ਮੀਰ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ਇਸ ਮਾਮਲੇ ਦੀ ਚਾਰਜਸ਼ੀਟ ‘ਚ ਬੱਚੀ ਨਾਲ ਹੋਈ ਦਰਿੰਦਗੀ ਦੀ ਕਹਾਣੀ ਦੱਸਦੇ ਹੋਏ ਸਾਰੇ ਦੋਸ਼ੀਆਂ ਦਾ ਬਿਊਰਾ ਵੀ ਕੀਤਾ ਹੈ।

ਪਹਿਲਾ ਦੋਸ਼ੀ-ਪੁਲਸ ਦੀ ਇਸ ਚਾਰਜਸ਼ੀਟ ‘ਚ ਪਹਿਲਾ ਦੋਸ਼ੀ 19 ਸਾਲ ਦਾ ਸਕੂਲ ਡਰਾਪਆਊਟ ਹੈ, ਜਿਸ ਨੇ ਘੋੜਾ ਚਰਾਉਣ ਗਈ ਮਾਸੂਮ ਲੜਕੀ ਨੂੰ ਅਗਵਾ ਕਰਕੇ ਨਸ਼ੀਲੀ ਦਵਾਈਆਂ ਖਵਾਈਆਂ ਅਤੇ ਫਿਰ ਉਸ ਨਾਲ ਰੇਪ ਕੀਤਾ।


ਨੌਜਵਾਨ ਨੇ ਪਹਿਲਾਂ ਪੁਲਸ ਨੂੰ ਆਪਣੀ ਉਮਰ 15 ਸਾਲ ਦੱਸੀ ਸੀ ਪਰ ਮੈਡੀਕਲ ਜਾਂਚ ‘ਚ ਉਸ ਦੀ ਉਮਰ 18 ਸਾਲ ਤੋਂ ਉੱਪਰ ਸਾਹਮਣੇ ਆਈ। ਇਸ ਤੋਂ ਬਾਅਦ ਉਸ ਨੇ ਪੁਲਸ ਦੇ ਸਾਹਮਣੇ ਆਪਣਾ ਗੁਨਾਹ ਕਬੂਲ ਕਰ ਲਿਆ।

ਬੱਚੀ ਦੇ ਸਰੀਰ ‘ਤੇ ਮਿਲੇ ਵਾਲ ਨਾਲ ਉਸ ਦਾ ਡੀ.ਐੱਨ.ਏ. ਵੀ ਮੈਚ ਹੋ ਗਿਆ।ਦੂਜਾ ਦੋਸ਼ੀ ਸੰਜੀ ਰਾਮ-60 ਸਾਲ ਦਾ ਸੰਜੀ ਰਾਮ ਮਾਮਲੇ ਦਾ ਦੂਜਾ ਦੋਸ਼ੀ ਹੈ। ਦਰਿੰਦਗੀ ਦੀ ਇਸ ਚਾਰਜਸ਼ੀਟ ਮੁਤਾਬਕ, ਇਸ ਪੂਰੇ ਘਟਨਾਕ੍ਰਮ ਦਾ

ਮਾਸਟਰਮਾਈਂਡ ਸੰਜੀ ਰਾਮ ਨੂੰ ਦੱਸਿਆ ਗਿਆ ਹੈ। ਬਕਰਵਾਲ ਦੀ ਇਸ ਮਾਸੂਮ ਨੂੰ ਅਗਵਾ ਕਰਨਾ ਅਤੇ ਫਿਰ ਰੇਪ ਅਤੇ ਮਰਡਰ ਇਲਾਕੇ ਨਾਲ ਇਸ ਨੂੰ ਘੱਟ ਗਿਣਤੀ ਵਾਲੇ ਕਬੀਲੇ ਨੂੰ ਹਟਾਉਣ ਦੀ ਇਕ ਸੋਚੀ-ਸਮਝੀ ਸਾਜਿਸ਼ ਦਾ ਹਿੱਸਾ ਸੀ।

ਰਾਸਨਾ ਪਿੰਜ ‘ਚ ਦੇਵੀਸਥਾਨ, ਮੰਦਰ ਦੇ ਸੇਵਾਦਾਰ ਸੰਜੀ ਕਬੀਲੇ ਨੂੰ ਹਟਾਉਣ ਲਈ ਇਸ ਘਿਣੌਨੇ ਕੰਮ ਨੂੰ ਅੰਜਾਮ ਦੇਣਾ ਚਾਹੁੰਦਾ ਸੀ। ਇਸ ਲਈ ਆਪਣੇ ਨਾਬਾਲਿਗਾ ਭਤੀਜੇ ਅਤੇ ਹੋਰ 6 ਲੋਕ ਨੂੰ ਲਗਾਤਾਰ ਉਕਸਾ ਰਿਹਾ ਸੀ।

ਤੀਜਾ ਦੋਸ਼ੀ ਦੀਪਕ ਖਜੂਰੀਆ-ਮਾਮਲੇ ‘ਚ ਤੀਜਾ ਦੋਸ਼ੀ ਸਪੈਸ਼ਲ ਪੁਲਸ ਅਫ਼ਸਰ ਦੀਪਕ ਖਜੂਰੀਆ ਹੈ, ਜਿਸ ਨੇ ਬੱਚੀ ਨੂੰ ਮਾਰਨ ਤੋਂ ਪਹਿਲਾਂ ਬਲਾਤਕਾਰ ਕਰਨ ਦੀ ਇੱਛਾ ਜਾਹਿਰ ਕੀਤੀ ਸੀ।
ਕਾਲ ਡਿਟੇਲ ਰਿਕਾਰਡ ਦੇ ਹਵਾਲੇ ‘ਤੇ ਇਸ ਦਾ ਸੱਚ ਸਾਹਮਣੇ ਆਇਆ ਹੈ ਕਿ ਉਸ ਜਗ੍ਹਾ ‘ਤੇ ਮੌਜ਼ੂਦ ਸੀ, ਜਿਥੇ ਬੱਚੀ ਨੂੰ 4 ਦਿਨਾਂ ਲਈ ਬੰਦ ਕਰਕੇ ਰੱਖਿਆ ਗਿਆ ਸੀ।

ਚੌਥਾ ਦੋਸ਼ੀ ਸੁਰਿੰਦਰ ਕੁਮਾਰ-ਪੁਲਸ ਅਫ਼ਸਰ ਸੁਰਿੰਦਰ ਕੁਮਾਰ ਹੈ, ਜਿਸ ਨੂੰ ਚਸ਼ਮਦੀਦ ਗਵਾਹਾਂ ਨੇ ਉਸ ਨੂੰ ਘਟਨਾ ਵਾਲੇ ਸਥਾਨ ‘ਤੇ ਦੇਖਿਆ ਸੀ। ਕਾਲ ਡਾਟਾ ਰਿਕਾਰਡ ‘ਚ ਵੀ ਉਸ ਦੀ ਮੌਜ਼ੂਦਗੀ ਸਾਹਮਣੇ ਆਈ।

ਪੰਜਵਾਂ ਦੋਸ਼ੀ ਪਰਵੇਸ਼ ਕੁਮਾਰ-ਨੌਜਵਾਨ ਨੇ ਆਪਣੇ ਦੋਸਤ ਪਰਵੇਸ਼ ਕੁਮਾਰ ਦਾ ਨਾਮ ਲਿਆ ਸੀ, ਜੋ ਮਾਮਲੇ ਦਾ ਪੰਜਵਾਂ ਦੋਸ਼ੀ ਹੈ। ਉਸ ‘ਤੇ ਮਾਸੂਮ ਬੱਚੀ ਨਾਲ ਲਗਾਤਾਰ ਰੇਪ ਕਰਨ ਦਾ ਦੋਸ਼ ਹੈ।ਛੇਵਾ ਵਿਸ਼ਾਲ ਜੰਗੋਤਰਾ-ਸੰਜੀ ਰਾਮ ਦਾ ਬੇਟਾ ਵਿਸ਼ਾਲ ਜੰਗੋਤਰਾ ਮਾਮਲੇ ਦਾ ਛੇਵਾ ਦੋਸ਼ੀ ਹੈ।

ਜਿਸਨੂੰ ਫੋਰੇਸਿਕ ਟੈਸਟ ਦੇ ਆਧਾਰ ‘ਤੇ ਹਿਰਾਸਤ ‘ਚ ਲਿਆ ਗਿਆ ਸੀ। ਵਿਸ਼ਾਲ, ਮੇਰਠ ‘ਚ ਪੜਦਾ ਹੈ ਅਤੇ ਉਹ ਪਹਿਲੇ ਦੋਸ਼ੀ ਦੇ ‘ਮਜ਼ਾ ਲੁੱਟਣ ਵਾਲੀ ਗੱਲ’ ਸੁਣ ਕੇ ਕਠੂਆ ਆਇਆ ਸੀ।ਦੋ ਹੋਰ ਦੋਸ਼ੀ ਪੁਲਸ ਕਰਮਚਾਰੀ-ਦੋ ਹੋਰ ਪੁਲਸ ਕਰਮਚਾਰੀਆਂ ਨੂੰ ਮਾਮਲੇ ਦੀ ਜਾਣਕਾਰੀ ਹੋਣ ਅਤੇ ਰਿਸ਼ਵਤ ਲੈ ਕੇ ਇਸ ਨੂੰ ਰਫਾ-ਦਫਾ ਕਰਨ ਦਾ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਹੈ।

ਚਾਰਜਸ਼ੀਟ ਅਨੁਸਾਰ ਐੈੱਸ.ਆਈ. ਆਨੰਦ ਦੱਤਾ ਅਤੇ ਹੈੱਡ ਕਾਂਸਟੇਬਲ ਤਿਲਕ ਰਾਜ ਨੇ ਸਬੂਤ ਨਹੀਂ ਜੁਟਾਇਆ ਅਤੇ ਬੱਚੀ ਦੇ ਕੁਪੜੇ ਧੋ ਕੇ ਦੋਸ਼ੀਆਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਹੈ।

ਜੇ ਤੁਹਾਨੂੰ ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ ਵੇਖਦੇ ਰਹਿਣ ਲਾਏ ਸਾਡਾ ਫੇਸਬੁੱਕ ਪੇਜ਼ ਲਾਇਕ ਕਰੋ ਜੀ ਜਰੂਰ ਲਾਇਕ ਕਰੋ ,ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਜੀ

Share

Leave a Reply

Your email address will not be published. Required fields are marked *