ਭਗਵੰਤ ਮਾਨ ਨੇ ਲਾਇਆ DC ਨੂੰ ਫੋਨ-ਅੱਗੋਂ ਦੇਖੋ ਫਿਰ ਕਿਵੇਂ ਹਾਸੇ ਪਏ

News

Share

ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ, ਜਿਸ ‘ਚ ਭਗਵੰਤ ਮਾਨ ਨੇ ਦਿੜ੍ਹਬਾ ਹਲਕੇ ਦੇ ਪਿੰਡ ਸੰਗਤੀਵਾਲਾ ‘ਚ ਇੱਕ ਜਲਸੇ ‘ਚ ਖੜ੍ਹੇ ਹੋ ਕੇ ਆਪਣੇ ਫੋਨ ਦਾ ਸਪੀਕਰ ਆਨ ਕਰਕੇ ਸੰਗਰੂਰ ਦੇ ਡੀਸੀ ਨਾਲ ਗੱਲਬਾਤ ਕੀਤੀ।ਇਸ ਦੌਰਾਨ ਉਨਾਂ ਡੀਸੀ ਤੋਂ ਸੰਗਤੀਵਾਲਾ ਤੋਂ ਛਾਜਲੀ ਪਿੰਡ ਤੱਕ ਜਾਣ ਵਾਲੀ ਸੜਕ ਬਾਰੇ ਵਿਅੰਗਮਈ ਤਰੀਕੇ ‘ਚ ਸਵਾਲ ਜਵਾਬ ਕੀਤੇ।

ਵੀਡੀਓ ‘ਚ ਭਗਵੰਤ ਮਾਨ ਨੇ ਡੀਸੀ ਸਾਹਿਬ ਨੂੰ ਕਿਹਾ ਕਿ ਸੜਕ ਦੇ ਸਾਈਨ ਬੋਰਡ ਤਾਂ ਬਹੁਤ ਸੋਹਣੇ ਲੱਗੇ ਹੋਏ ਨੇ, ਪਰ ਸੜਕ ਨਹੀਂ ਲੱਭ ਰਹੀ।ਜੇ ਉਹ ਸੜਕ ਲੱਭ ਦੇਣ ਤਾਂ ਬੜੀ ਚੰਗੀ ਗੱਲ ਹੋਵੇਗੀ। ਦਸ ਦਈਏ ਕਿ ਭਗਵੰਤ ਮਾਨ ਜਦੋਂ ਡੀਸੀ ਨਾਲ ਗੱਲ ਕਰ ਰਹੇ ਸਨ ਤਾਂ ਲੋਕ ਹੱਸ ਰਹੇ ਸਨ। ਉਧਰ ਹੀ ਭਗਵੰਤ ਮਾਨ ਵੱਲੋਂ ਇਸ ਅੰਦਾਜ ‘ਚ ਕੀਤੀ ਗਈ ਗੱਲ ਦੀ ਲੋਕਾਂ ਵੱਲੋਂ ਨਿੰਦਾ ਵੀ ਕੀਤੀ ਜਾ ਰਹੀ ਐ।

ਭਗਵੰਤ ਮਾਨ ਬੇਸ਼ੱਕ ਲੋਕਾਂ ਦੇ ਮੁੱਦੇ ਦੀ ਗੱਲ ਕਰ ਰਹੇ ਸਨ ਪਰ ਜੋ ਉਹਨਾਂ ਨੇ ਗੱਲ ਕਰਨ ਦੀ ਤਰੀਕਾ ਚੁਣਿਆ ਉਸ ਤੇ ਸਵਾਲ ਉੱਠ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਭਗਵੰਤ ਮਾਨ ਇੱਕ ਜਿੰਮੇਵਾਰ ਸ਼ਖਸ ਹਨ ਉਹਨਾਂ ਨੂੰ ਇਸ ਤਰ੍ਹਾਂ ਅਧਿਕਾਰੀਆਂ ਨਾਲ ਕੀਤੀ ਗੱਲਬਾਤ ਨੂੰ ਜਨਤਕ ਕਰਕੇ ਅਫਸਰਾਂ ਦਾ ਮਜ਼ਾਕ ਨਹੀਂ ਬਣਾਉਣਾ ਚਾਹੀਦਾ ਸੀ।

ਮਾਨ ਨੇ ਰਾਜਨੀਤੀ, ਕਾਰੋਬਾਰ ਅਤੇ ਖੇਡਾਂ ਜਿਵੇਂ ਆਮ ਭਾਰਤੀ ਮੁੱਦਿਆਂ ਬਾਰੇ ਕਾਮੇਡੀ ਰੁਟੀਨ ਵਿਕਸਤ ਕੀਤੀ। ਉਸ ਦਾ ਪਹਿਲਾ ਕਾਮੇਡੀ ਐਲਬਮ ਜਗਤਾਰ ਜੱਗੀ ਨਾਲ ਸੀ. ਇਕੱਠੇ ਮਿਲ ਕੇ, ਉਨ੍ਹਾਂ ਨੇ ਅਲੱਗ ਈ.ਟੀ.ਸੀ. ਪੰਜਾਬੀ ਲਈ ਜੁਗਨੂੰ ਕਹਿੰਦਾ ਹੈ ਨਾਮਕ ਇਕ ਟੈਲੀਵਿਜ਼ਨ ਪ੍ਰੋਗਰਾਮ ਬਣਾਇਆ. ਦਸ ਸਾਲ ਬਾਅਦ, ਉਨ੍ਹਾਂ ਨੇ ਵੱਖੋ-ਵੱਖਰੇ ਰਾਹ ਅਪਣਾਏ।

 

ਮਾਨ ਨੇ ਰਾਣਾ ਰਣਬੀਰ ਨਾਲ ਇਕ ਕਾਮੇਡੀ ਭਾਈਵਾਲੀ ਬਣਾਈ. ਇਕੱਠੇ ਮਿਲ ਕੇ, ਉਨ੍ਹਾਂ ਨੇ ਟੈਲੀਵਿਜ਼ਨ ਪ੍ਰੋਗਰਾਮ, ਅਲਫ਼ਾ ਈ.ਟੀ.ਸੀ. ਪੰਜਾਬੀ ਲਈ ਜੁਗਨੂ ਮਸਤ ਮਸਤ ਤਿਆਰ ਕੀਤਾ. 2006 ਵਿੱਚ, ਮਾਨ ਅਤੇ ਜੱਗੀ ਨੇ ਆਪਣੀ ਸ਼ੋਅ, “ਨੋ ਲਾਈਫ ਵਿਦ ਵਾਈਫ” ਨਾਲ ਕੈਨੇਡਾ ਅਤੇ ਇੰਗਲੈਂਡ ਦਾ ਦੌਰਾ ਕੀਤਾ ਅਤੇ ਦੌਰਾ ਕੀਤਾ।

Share

Leave a Reply

Your email address will not be published. Required fields are marked *