ਮਾਂ ਦੇ ਅੰਤਿਮ ਸੰਸਕਾਰ ਲਈ ਬੱਚਿਆਂ ਨੇ ਹਸਪਤਾਲ ‘ਚ ਮੰਗੀ ਭੀਖ !!

News

Share

ਤਾਮਿਲਨਾਡੂ ਸਰਕਾਰੀ ਹਸਪਤਾਲ ‘ਚ ਬੁੱਧਵਾਰ ਨੂੰ ਬ੍ਰੈਸਟ ਕੈਂਸਰ ਪੀੜਤਾ ਵਿਜਯਾ (40) ਦੀ ਮੌਤ ਹੋ ਗਈ। ਉਨ੍ਹਾਂ ਦੇ 2 ਬੇਟਿਆਂ ਮੋਹਨ (14) ਅਤੇ ਵੇਲਮੁਰੂਗਨ (13) ਕੋਲ ਪੈਸੇ ਨਹੀਂ ਸਨ ਅਤੇ ਮਾਂ ਦਾ ਅੰਤਿਮ ਸੰਸਕਾਰ ਕਰਨਾ ਸੀ। ਅਜਿਹੇ ‘ਚ ਮੋਹਨ ਅਤੇ ਵੇਲਮੁਰੂਗਨ ਨੇ ਹਸਪਤਾਲ ਕੈਂਪਸ ‘ਚ ਹੀ ਭੀਖ ਮੰਗਣੀ ਸ਼ੁਰੂ ਕਰ ਦਿੱਤੀ। ਵਿਜਯਾ ਡਿੰਡੀਗੁਲ ‘ਚ ਮਜ਼ਦੂਰੀ ਕਰਦੀ ਸੀ ਅਤੇ ਉਸ ਦੇ ਪਤੀ ਦੀ ਮੌਤ 9 ਸਾਲ ਪਹਿਲਾਂ ਹੋ ਗਈ ਸੀ।

ਆਪਣੇ 2 ਬੇਟਿਆਂ ਅਤੇ ਇਕ ਬੇਟੀ ਨੂੰ ਪਾਲਣ ਲਈ ਵਿਜਯਾ ਉਦੋਂ ਤੋਂ ਹੀ ਮਜ਼ਦੂਰੀ ਕਰ ਰਹੀ ਸੀ। ਘਰ ਦੀ ਹਾਲਤ ਦੇਖ ਕੇ ਦੋਵੇਂ ਬੇਟੇ ਵੀ ਬਾਲ-ਮਜ਼ਦੂਰੀ ਕਰਨ ਨੂੰ ਮਜ਼ਬੂਰ ਹਨ। ਕੁਝ ਮਹੀਨੇ ਪਹਿਲਾਂ ਜਦੋਂ ਪਤਾ ਲੱਗਾ ਕਿ ਵਿਜਯਾ ਨੂੰ ਬ੍ਰੈਸਟ ਕੈਂਸਰ ਹੈ ਤਾਂ ਘਰਵਾਲਿਆਂ ਲਈ ਹੋਰ ਮੁਸ਼ਕਲਾਂ ਆ ਗਈਆਂ। ਵਿਜਯਾ ਬਿਸਤਰ ‘ਤੇ ਪਈ ਸੀ ਪਰ ਕੋਈ ਰਿਸ਼ਤੇਦਾਰ ਵੀ ਮਦਦ ਨੂੰ ਸਾਹਮਣੇ ਨਹੀਂ ਆਇਆ।

 

ਉਨ੍ਹਾਂ ਨੇ ਆਪਣੀ ਬੇਟੀ ਕਲੀਸ਼ਵਰੀ ਨੂੰ ਇਕ ਚਾਈਲਡ ਕੇਅਰ ਸੈਂਟਰ ‘ਚ ਭੇਜ ਦਿੱਤਾ। ਗੁਆਂਢੀਆਂ ਦੀ ਮਦਦ ਨਾਲ ਕਿਸੇ ਤਰ੍ਹਾਂ ਬੇਟਿਆਂ ਨੇ ਵਿਜਯਾ ਨੂੰ ਡਿੰਡੀਗੁਲ ਦੇ ਸਰਕਾਰੀ ਹਸਪਤਾਲ ‘ਚ ਭਰਤੀ ਕਰਵਾਇਆ। ਵਿਜਯਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਬੇਟੇ ਬਹੁਤ ਮੁਸ਼ਕਲ ‘ਚ ਆ ਗਏ, ਕਿਉਂਕਿ ਉਨ੍ਹਾਂ ਕੋਲ ਅੰਤਿਮ ਸੰਸਕਾਰ ਕਰਨ ਦੇ ਵੀ ਪੈਸੇ ਨਹੀਂ ਸਨ।

ਕੋਈ ਹੋਰ ਚਾਰਾ ਨਾ ਦੇਖ ਕੇ ਦੋਹਾਂ ਨੇ ਹਸਪਤਾਲ ਕੈਂਪਸ ‘ਚ ਹੀ ਭੀਖ ਮੰਗਣੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੀ ਹਾਲਤ ਸਮਝ ਕੇ ਕੁਝ ਲੋਕਾਂ ਨੇ ਮਦਦ ਵੀ ਕੀਤੀ। ਜਦੋਂ ਇਹ ਮਾਮਲਾ ਹਸਪਤਾਲ ਵੈਲਫੇਅਰ ਦੀ ਐਸੋਸੀਏਟ ਡਾਇਰੈਕਟਰ ਮਾਲਤੀ ਪ੍ਰਕਾਸ਼ ਦੇ ਨੋਟਿਸ ‘ਚ ਆਇਆ ਤਾਂ ਉਨ੍ਹਾਂ ਨੇ ਬੱਚਿਆਂ ਨਾਲ ਹਮਦਰਦੀ ਜ਼ਾਹਰ ਕੀਤੀ ਅਤੇ ਅੰਤਿਮ ਸੰਸਕਾਰ ਦਾ ਇੰਤਜ਼ਾਮ ਕਰਵਾਇਆ।

Share

Leave a Reply

Your email address will not be published. Required fields are marked *