ਮੰਦਰ ਦੇ ਬਾਹਰ ਹੁੰਦੀ ਸ਼ਰਧਾਲੂਆਂ ਦੀ ਲੁੱਟ ਰੋਕਣ ਲਈ ਅੱਗੇ ਆਏ ਸਿੱਖ !!

News Photos

Share

ਭਾਵੇਂ ਕੁੱਝ ਲੋਕ ਧਾਰਮਕ ਸਥਾਨਾਂ ਦੇ ਬਾਹਰ ਸ਼ਰਧਾਲੂਆਂ ਦੀ ਕਥਿਤ ਲੁੱਟ ਕਰਨ ਦੀ ਮਨਸ਼ਾ ਨਾਲ ਵਪਾਰ ਦੇ ਨਵੇਂ-ਨਵੇਂ ਤਰੀਕੇ ਲੱਭ ਲੈਂਦੇ ਹਨ ਤੇ ਉਨ੍ਹਾਂ ਦਾ ਮਕਸਦ ਸਿਰਫ਼ ਅਪਣੇ ਵਪਾਰ ਨੂੰ ਵਧਾਉਣਾ ਹੁੰਦਾ ਹੈ, ਸ਼ਰਧਾਲੂਆਂ ਦੀਆਂ ਮੁਸ਼ਕਲਾਂ ਤੇ ਸਮੱਸਿਆਵਾਂ ਨਾਲ ਉਨ੍ਹਾਂ ਦਾ ਕੋਈ ਸਰੋਕਾਰ ਨਹੀਂ ਹੁੰਦਾ ਪਰ ਹੁਣ ਸਿੱਖਾਂ ਨੇ ਜਗਨਨਾਥਪੁਰੀ (ਉੜੀਸਾ) ਵਿਖੇ ਮੰਦਰ ‘ਚ ਜਾਣ ਵਾਲੇ ਸ਼ਰਧਾਲੂਆਂ ਦੀ ਲੁੱਟ ਰੋਕਣ ਲਈ ਮੋਬਾਈਲ, ਕੈਮਰੇ, ਜੁੱਤੇ ਅਤੇ ਹੋਰ ਸਮਾਨ ਰੱਖਣ ਲਈ ਮੁਫ਼ਤ ਦੁਕਾਨਾਂ ਖੋਲ੍ਹ ਦਿਤੀਆਂ ਹਨ।

ਉਨ੍ਹਾਂ ਦਸਿਆ ਕਿ ਉੜੀਸਾ ਸਿੱਖ ਪ੍ਰਤੀਨਿਧੀ ਬੋਰਡ ਭੁਵਨੇਸ਼ਵਰ ਅਤੇ ਗੁਰਦਵਾਰਾ ਸਿੰੰਘ ਸਭਾ ਭੁਵਨੇਸ਼ਵਰ ਪ੍ਰਬੰਧਕ ਕਮੇਟੀ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕੋਈ ਵੀ ਸਾਮਾਨ ਜਮ੍ਹਾਂ ਕਰਾਉਣ ਲਈ ਮੁਫ਼ਤ ਸਹੂਲਤ ਪ੍ਰਦਾਨ ਕੀਤੀ ਹੈ।

ਸਿੱਖ ਪ੍ਰਤੀਨਿਧੀ ਬੋਰਡ ਦੇ ਪ੍ਰਧਾਨ ਮਹਿੰਦਰ ਸਿੰਘ ਕਲਸੀ ਅਤੇ ਗੁਰਦਵਾਰਾ ਸਿੰਘ ਸਭਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਰਜੀਤ ਸਿੰਘ ਭੁਰਜੀ ਨੇ ਦਸਿਆ ਕਿ ਪਿਛਲੇ ਦਿਨੀ ਜ਼ਿਲ੍ਹਾ ਕੁਲੈਕਟਰ ਉੜੀਸਾ ਨੇ ਉਕਤ ਜੋੜਾ ਘਰ ਵਾਲੀ ਇਮਾਰਤ ਦੀ ਸ਼ੁਰੂਆਤ ਉੜੀਸਾ ਦੀਆਂ ਸਿੱਖ ਸ਼ਖ਼ਸੀਅਤਾਂ ਦੀ ਹਾਜ਼ਰੀ ‘ਚ ਕੀਤੀ। ਉਨ੍ਹਾਂ ਦਸਿਆ ਕਿ ਇਸ ਜਗਨਨਾਥ ਮੰਦਰ ‘ਚ ਗੁਰੂ ਨਾਨਕ ਦੇਵ ਜੀ ਨੇ ‘ਗਗਨ ਮੈਂ ਥਾਲ’ ਆਰਤੀ ਦਾ ਸ਼ਬਦ ਉਚਾਰਨ ਕੀਤਾ ਸੀ।

Share

Leave a Reply

Your email address will not be published. Required fields are marked *