ਰੋਕੋ ਕੈਂਸਰ ਦੇ ਕੁਲਵੰਤ ਧਾਲੀਵਾਲ ਦਾ ਪਰਦਾਫਾਸ਼ …?

News Photos Video

Share

ਅੱਜਕਲ ਸੋਸ਼ਲ ਮੀਡੀਆ ਤੇ ਰੋਕ ਕੈਂਸਰ ਦੇ ਕੁਲਵੰਤ ਧਾਲੀਵਾਲ ਹੁਰਾਂ ਦੀ ਇੱਕ ਵੀਡੀਓ ਬਹੁਤ ਜ਼ਿਆਦਾ ਸ਼ੇਅਰ ਕੀਤੀ ਜਾ ਰਹੀ ਹੈ, ਹਾਲਾਤ ਇਹ ਹੈ ਕਿ ਹਰ ਦੂਜੇ ਤੀਜੇ ਸੁਨੇਹੇ ਵਿੱਚ ਇਹੀ ਵੀਡੀਓ ਹੈ। ਰੋਕੋ ਕੈਂਸਰ ਸੰਸਥਾ ਨੇ ਕੁਝ ਸਮਾਂ ਪਹਿਲਾਂ ਕੁਲਵੰਤ ਧਾਲੀਵਾਲ ਨਾਲੋਂ ਆਪਣਾ ਨਾਤਾ ਤੋੜ ਲਿਆ ਸੀ ਤੇ ਇਸ ਸਬੰਧੀ ਪ੍ਰੈਸ ਰਿਲੀਜ਼ ਵੀ ਕੀਤੀ ਸੀ ਜਿਸ ਦੀ ਕਾਪੀ ਮੇਰੇ ਕੋਲ ਵੀ ਹੈ ਤੇ ਹੋਰ ਵੀ ਬਹੁਤ ਸਾਰੇ ਸੱਜਣਾਂ ਕੋਲ ਹੋਵੇਗੀ।

ਨਵੀਂ ਵੀਡੀਓ ਵਿੱਚ ਸ੍ਰੀ ਧਾਲੀਵਾਲ ਖੁਦ ਨੂੰ ਗਲੋਬਲ ਕੈਂਸਰ ਸੰਸਥਾ ਦੇ ਅੰਬੈਸਡਰ ਦੱਸ ਰਹੇ ਹਨ।ਪਿੱਛਲੇ ਕੁਝ ਸਾਲਾਂ ਤੇ ਝਾਤ ਮਾਰੀਏ ਤਾਂ ਕੁਲਵੰਤ ਧਾਲੀਵਾਲ ਨੇ ਪੰਜਾਬ ਵਿੱਚ ਉਨ੍ਹਾਂ ਦੇ ਪਿੰਡ ਦੌਧਰ ਵਿੱਚ 500 ਬਿੱਸਤਰਿਆਂ ਦਾ ਹਸਪਤਾਲ ਬਨਾਓਣ ਦਾ ਉਦਘਾਟਨ ਕੀਤਾ ਸੀ ਤੇ ਮੋਗਾ ਵਿੱਚ ਵੀ ਅਜਿਹਾ ਹਸਪਤਾਲ ਬਨਾਓਣ ਦੀ ਗੱਲ ਕਹੀ ਗਈ ਸੀ।

ਇਨ੍ਹਾਂ ਸਮਾਗਮਾਂ ਵਿੱਚ ਉਦੋਂ ਦੇ ਪੰਜਾਬ ਦੇ ਮੰਤਰੀ ਜਥੇਦਾਰ ਤੋਤਾ ਸਿੰਘ ਦੀ ਸ਼ਮੂਲੀਅਤ ਵੀ ਸੀ ਜੋ ਕਿ ਅਖਬਾਰੀ ਖਬਰਾਂ ਵਿੱਚ ਸਬੂਤ ਵਜੋਂ ਮੌਜੂਦ ਹੈ। ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਨੇ ਇਸ ਘਾਤਕ ਬਿਮਾਰੀ ਦੇ ਫਿਕਰ ਵਜੋਂ ਕੁਲਵੰਤ ਧਾਲੀਵਾਲ ਹੁਰਾਂ ਨੂੰ ਆਪੋ ਆਪਣੇ ਪਿੰਡਾਂ ਵਿੱਚ ਕੈਂਸਰ ਦੀ ਜਾਂਚ ਕਰਵਾਓਣ ਲਈ ਸਪਾਂਸਰ ਵਜੋਂ ਫੰਡਜ਼ ਦਿੱਤੇ। ਧਾਲੀਵਾਲ ਹੁਰਾਂ ਵੱਲੋਂ ਕਰਵਾਈ ਗਈ ਜਾਂਚ ਦਾ ਕੀ ਬਣਿਆ? ਜੇਕਰ ਕਿਸੇ ਨੂੰ ਕੈਂਸਰ ਦਾ ਖਦਸ਼ਾ ਪਾਇਆ ਗਿਆ ਤਾਂ ਉਨ੍ਹਾਂ ਮਰੀਜ਼ਾਂ ਦਾ ਕੀ ਹੋਇਆ? 500 ਬਿੱਸਤਰਿਆਂ ਵਾਲੇ ਹਸਪਤਾਲ ਦਾ ਕੀ ਬਣਿਆ? ਮੋਗਾ ਵਿੱਚ ਬਨਣ ਵਾਲੇ ਹਸਪਤਾਲ ਦਾ ਕੀ ਬਣਿਆ?

ਇਹ ਅਜਿਹੇ ਸੁਆਲ ਹਨ ਜਿਨ੍ਹਾਂ ਦੇ ਜੁਆਬ ਕੁਲਵੰਤ ਧਾਲੀਵਾਲ ਨੂੰ ਦੇਣੇ ਚਾਹੀਦੇ ਹਨ ਅਤੇ ਆਪੋ ਆਪਣੇ ਪਿੰਡਾਂ ਵਿੱਚ ਫਿਕਰਮੰਦੀ ਤਹਿਤ ਕੈਂਪਾਂ ਨੂੰ ਸਪਾਂਸਰ ਕਰਨ ਵਾਲਿਆਂ ਨੂੰ ਵੀ ਪੂਰਾ ਹੱਕ ਹੈ ਕਿ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਜਾਣ। ਸਮੂਹ ਪ੍ਰਵਾਸੀ ਪੰਜਾਬੀਆਂ ਨੂੰ ਬੇਨਤੀ ਹੈ ਕਿ ਸਿਰਫ ਭਾਵੁਕਤਾ ਦੇ ਤਹਿਤ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਅਤੇ ਮਦਦ ਕਰਨ ਤੋਂ ਪਹਿਲਾਂ ਮਨ ਵਿੱਚ ਸਵਾਲ ਪੈਦਾ ਕਰੋ ਅਤੇ ਉਨ੍ਹਾਂ ਸਵਾਲਾਂ ਦੇ ਜਵਾਬ ਲੱਭੋ!!

Share

Leave a Reply

Your email address will not be published. Required fields are marked *