ਲੁਟੇਰੇ ਪੰਜਾਬ ਪੁਲਿਸ ਦੇ ASI ਤੋਂ ਹੀ ਗੱਡੀ ਖੋਹ ਕੇ ਹੋਏ ਰਫ਼ੂ ਚੱਕਰ ਹੋ ਗਏ !!

Share

ਲੁਟੇਰੇ ਪੰਜਾਬ ਪੁਲਿਸ ਦੇ ASI ਤੋਂ ਹੀ ਗੱਡੀ ਖੋਹ ਕੇ ਹੋਏ ਰਫ਼ੂ ਚੱਕਰ ਹੋ ਗਏ !!
ਸੂਬੇ ‘ਚ ਪੰਜਾਬ ਪੁਲਿਸ ਵੱਲੋਂ ਗੁੰਡਿਆਂ ਅਤੇ ਗੈਂਗਸਟਰਾਂ ਖ਼ਿਲਾਫ਼ ਵੱਡੇ ਪੱਧਰ ‘ਤੇ ਮੁਹਿੰਮ ਛੇੜੀ ਹੋਈ ਹੈ। ਆਏ ਦਿਨ ਪੰਜਾਬ ਪੁਲਿਸ ਵਿਭਾਗ ਨੂੰ ਕਿਸੇ ਨਾ ਕਿਸੇ ਗੈਂਗਸਟਰ ਜਾਂ ਸ਼ਰਾਰਤੀ ਅਨਸਰ ਨੂੰ ਫੜ੍ਹਨ ‘ਤੇ ਪਿੱਠ ਥਾਪੜੇ ਮਿਲਦੇ ਹੀ ਰਹਿੰਦੇ ਹਨ। ਵੱਡੇ ਵੱਡੇ ਗੈਂਗਸਟਰਾਂ ‘ਚ ਭਾਵੇਂ ਹੁਣ ਪੰਜਾਬ ਪੁਲਿਸ ਦਾ ਖ਼ੌਫ਼ ਦੇਖਣ ਨੂੰ ਮਿਲਦਾ ਹੈ ਪਰ ਸੂਬੇ ‘ਚ ਫੈਲੇ ਚੋਰਾਂ ਦੇ ਗਿਰੋਹਾਂ ਅਤੇ ਲੁਟੇਰਿਆਂ ਦੇ ਹੋਂਸਲੇ ਵੱਧ ਰਹੇ ਹਨ। ਲੁਟੇਰਿਆਂ ਨੇ ਇੱਕ ਅਜੇਹੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਕਿ ਜਿਸਦੇ ਚਲਦਿਆ ਪੰਜਾਬ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ।ਇਸ ਵਾਰਦਾਤ ‘ਚ ਜਲੰਧਰ-ਫਗਵਾੜਾ ਕੌਮੀ ਮਾਰਗ ‘ਤੇ ਪੈਂਦੇ ਪਿੰਡ ਪਰਾਗਪੁਰ ਕੋਲ ਕੁਝ ਅਣਪਛਾਤੇ ਵਿਅਕਤੀ ਪੰਜਾਬ ਪੁਲਿਸ ਦੇ ਇੱਕ ASI ਤੋਂ ਬੰਦੂਕ ਦੇ ਜ਼ੋਰ ‘ਤੇ ਉਨ੍ਹਾਂ ਦੀ ਗੱਡੀ ਹੀ ਖੋਹ ਕੇ ਫਰਾਰ ਹੋ ਗਏ। ਇਸ ਸਾਰੀ ਘਟਨਾ ਵਿਚ ਲੁਟੇਰਿਆਂ ਨੇ ਜਲੰਧਰ-ਫਗਵਾੜਾ ਨੈਸ਼ਨਲ ਹਾਈਵੇ ‘ਤੇ ਪਰਾਗਪੁਰ ਨੇੜੇ ਇੱਕ ਲੁਟੇਰਿਆਂ ਨੇ ਪੰਜਾਬ ਪੁਲਿਸ ਵਿੱਚ ਸਹਾਇਕ ਸਬ ਇੰਸਪੈਕਟਰ ਨੂੰ ਬੰਦੂਕ ਵਿਖਾ ਕੇ ਕਾਰ ਖੋਹ ਲਈ। ਸ਼ੁੱਕਰਵਾਰ ਰਾਤ ਕਰੀਬ 11 ਵਜੇ ਲੁਧਿਆਣਾ ਜੀ.ਆਰ.ਪੀ. ਥਾਣੇ ਵਿੱਚ ਤੈਨਾਤ ਏ.ਐਸ.ਆਈ. ਪਲਵਿੰਦਰ ਆਪਣੇ ਦੇ 13 ਸਾਲ ਦੇ ਮੁੰਡੇ ਨਾਲ ਜਲੰਧਰ ਸਥਿਤ ਅਰਬਨ ਅਸਟੇਟ ਜਾ ਰਿਹਾ ਸੀ।ਰਸਤੇ ਵਿੱਚ ਬੱਚੇ ਦੀ ਤਬੀਅਤ ਖਰਾਬ ਹੋਈ ਤਾਂ ਥੋੜ੍ਹੀ ਦੇਰ ਲਈ ਗੱਡੀ ਰੋਕੀ ਅਤੇ ਉਹ ਗੱਡੀ ਤੋਂ ਥਲੇ ਉਤਰ ਆਏ। ਬੱਚੇ ਦੀ ਤਬੀਅਤ ਥੋੜੀ ਠੀਕ ਹੁੰਦਾ ਹੀ ਜਦ ਵਾਪਸ ਗੱਡੀ ‘ਚ ਬੈਠਣ ਲਗੇ ਤਾਂ ਓਥੇ ਲੁਟੇਰੇ ਆ ਗਏ ਅਤੇ ਇਸ ਘਟਨਾ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਏ.ਐਸ.ਆਈ. ਨੇ ਦੱਸਿਆ ਕਿ ਅਸੀਂ ਰੁਕੇ ਤਾਂ ਪਿੱਛੋਂ ਤਿੰਨ-ਚਾਰ ਮੁੰਡੇ ਕਾਲੇ ਰੰਗ ਦੀ ਕਾਰ ਵਿੱਚ ਆਏ ਅਤੇ ਸਿੱਧਾ ਸਾਡੇ ਅੱਗੇ ਬੰਦੂਕ ਕਰ ਦਿੱਤੀ। ਉਨ੍ਹਾਂ ਨੇ ਬੱਚੇ ਨੂੰ ਗੋਲੀ ਮਾਰਨ ਦੀ ਧਮਕੀ ਦੇ ਕੇ ਗੱਡੀ ਦੀ ਚਾਬੀ ਖੋਹ ਲਈ ਅਤੇ ਭੱਜ ਗਏ।ਵਾਰਦਾਤ ਵੇਲੇ ਏ.ਐਸ.ਆਈ. ਕੋਲ ਬੰਦੂਕ ਵੀ ਮੌਜੂਦ ਸੀ ਪਰ ਉਸ ਨੇ ਬੱਚੇ ਨੂੰ ਵੇਖਦੇ ਹੋਏ ਗੋਲੀ ਨਹੀਂ ਚਲਾਈ। ਏ.ਐਸ.ਆਈ ਮੁਤਾਬਕ ਮੁੰਡਿਆਂ ਨੇ ਨਸ਼ਾ ਕੀਤਾ ਹੋਇਆ ਸੀ। ਏ.ਸੀ.ਪੀ. ਸਤਿੰਦਰ ਚੱਢਾ ਨੇ ਦੱਸਿਆ ਕਿ ਕਾਰ ਵਿੱਚ ਪਏ ਫ਼ੋਨ ਦੀ ਲੋਕੇਸ਼ਨ ਦੇ ਆਧਾਰ ‘ਤੇ ਅਸੀਂ ਰੇਡ ਕਰ ਰਹੇ ਹਾਂ। ਜਲਦ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Share

Leave a Reply

Your email address will not be published. Required fields are marked *